ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਮੁਹੱਲਾ ਹਰਕ੍ਰਿਸ਼ਨ ਵਿਹਾਰ ਪਿੰਡ ਮੇਹਰਬਾਨ ਦੇ ਇਲਾਕਾ ਨਿਵਾਸੀਆਂ ਨੇ ਕੀਤਾ ਸਾਰੇ ਹੀ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ। ਪਿੰਡ ਦੀਆਂ ਗਲੀਆਂ ਦਾ ਹੈ ਬੁਰਾ ਹਾਲ ਮੌਜੂਦਾ ਸਰਕਾਰ ਵਿੱਚ ਨਹੀਂ ਹੋ ਰਹੀ ਕੋਈ ਸੁਣਵਾਈ । ਕਈ ਵਾਰ ਲਗਾਇਆ ਜਾ ਚੁੱਕਾ ਹੈ ਧਰਨਾ ਫਿਰ ਵੀ ਮੌਜੂਦਾ ਸਰਕਾਰ ਦੇ ਐਮਐਲਏ ਹਰਦੀਪ ਸਿੰਘ ਮੁੰਡੀਆ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਵਿਰੋਧੀ ਪਾਰਟੀ ਦਾ ਵੀ ਕੋਈ ਵੀ ਨੁਮਾਇੰਦਾ ਪਿੰਡ ਵਿੱਚ ਆ ਕੇ ਪਿੰਡ ਵਾਲਿਆਂ ਦਾ ਹਾਲ ਨਹੀਂ ਜਾਣਿਆ ਜਿਸ ਕਰਕੇ ਸਾਰੇ ਹੀ ਰਾਜਨੀਤਿਕ ਪਾਰਟੀਆਂ ਦਾ ਪਿੰਡ ਵਾਸੀਆਂ ਨੇ ਕੀਤਾ ਬਾਈਕਾਟ। ਪਿੰਡ ਦਾ ਕੋਈ ਵੀ ਵੋਟਰ ਵੋਟ ਨਹੀਂ ਪਾਊਗਾ। ਪਿੰਡ ਵਿੱਚ ਵੱਡਾ ਸਾਰਾ ਪੋਸਟ ਲਗਾ ਕੇ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੂੰ ਪਿੰਡ ਵਿੱਚ ਵੋਟ ਮੰਗਣ ਲਈ ਨਾ ਆਉਣ ਲਈ ਕਿਹਾ ਗਿਆ।

Leave a Reply

Your email address will not be published. Required fields are marked *